Date: 08-11-2024
Event Report
ਮਿਤੀ 8 ਨਵੰਬਰ 2024 ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ, ਖਿਆਲਾ ਵਿਖੇ ਪੰਜਾਬੀ
ਵਿਭਾਗ (ਯੂ.ਆਈ.ਐਚ.) ਵਲੋਂ ਵਿਦਿਆਰਥੀਆਂ ਦਾ ਵਿਦਿਅਕ ਟੂਰ ਉਲੀਕਿਆ ਗਿਆ। ਜੋ
ਕਿ ਸਤਿਕਾਰਯੋਗ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ ਭਾਗ ਸਿੰਘ
ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ ਨਾਲ, ਸੰਤ
ਬਾਬਾ ਮਨਮੋਹਨ ਸਿੰਘ ਜੀ, ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ ਸਰਪ੍ਰਸਤੀ
ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਈਸ-ਚਾਂਸਲਰ ਦੀ ਯੋਗ ਅਗਵਾਈ ਵਿਚ
ਸਫ਼ਲਤਾਪੂਰਵਕ ਸੰਪੂਰਣ ਹੋਇਆ।
ਦੇਸ਼ ਭਗਤ ਯਾਦਗ਼ਾਰੀ ਹਾਲ, ਜਲੰਧਰ ਵਿਚ ਚੱਲ ਰਹੇ ਗ਼ਦਰੀ ਬਾਬਿਆਂ ਦੇ ਮੇਲੇ, ਸਾਹਿਤ
ਉਤਸਵ ਅਤੇ ਪੁਸਤਕ ਮੇਲੇ ਵਿਚ ਵਿਭਾਗ ਦੇ ਵਿਦਿਆਰਥੀਆਂ ਨੇ ਭਰਵੀਂ ਹਾਜ਼ਰੀ ਭਰੀ।ਇਹ
ਮੇਲਾ ਮਿਤੀ 7 ਨਵੰਬਰ ਤੋਂ 9 ਨਵੰਬਰ 2024 ਤੱਕ ਜਾਰੀ ਰਿਹਾ। ਹਿਊਮੈਨੀਟੀਜ਼
ਇਨਸਟੀਚਿਊਟ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਇਸ ਯਾਤਰਾ ਰਾਹੀਂ
ਗਿਆਨਮਈ ਅਨੁਭਵ ਹਾਸਲ ਕੀਤਾ। ਇਹ ਸਾਹਿਤ-ਉਤਸਵ ਪੰਜਾਬੀ ਭਾਸ਼ਾ, ਸਾਹਿਤ, ਕਲਾ
ਅਤੇ ਸਭਿਆਚਾਰ ਦੇ ਮਾਨਵਵਾਦੀ ਪਹਿਲੂਆਂ ਨੂੰ ਉਜਾਗਰ ਕੀਤਾ। ਇਸ ਸਮਾਗਮ ਵਿਚ ਪੰਜਾਬ
ਅਤੇ ਪੰਜਾਬੀਅਤ ਦੀਆਂ ਮਕਬੂਲ ਹਸਤੀਆਂ ਨੇ ਆਪਣੇ ਵਿਚਾਰਾਂ ਨਾਲ ਵਿਦਿਆਰਥੀਆਂ ਦਾ
ਰਾਹ ਰੌਸ਼ਨ ਕੀਤਾ। ਇਸ ਦੌਰਾਨ ਵੱਖ ਵੱਖ ਪ੍ਰਦਰਸ਼ਨੀਆਂ ਵੀ ਵਿਦਿਆਰਥੀਆਂ ਦੀ ਖਿੱਚ ਦਾ
ਕੇਂਦਰ ਬਣੀਆਂ ਰਹੀਆਂ।ਕਿਤਾਬਾਂ, ਕਲਾ ਕ੍ਰਿਤਾਂ ਅਤੇ ਪੋਸਟਰਾਂ ਦੀਆਂ ਪ੍ਰਦਰਸ਼ਨੀਆਂ
ਵਿਦਿਆਰਥੀਆਂ ਲਈ ਪ੍ਰੇਰਣਾਮਈ ਸਾਬਤ ਹੋਈਆਂ।ਵਿਦਿਆਰਥੀਆਂ ਨੇ ਪੁਸਤਕ ਮੇਲੇ ਵਿਚੋਂ
ਬਹੁਤ ਸਾਰੀਆਂ ਕਿਤਾਬਾਂ ਵੀ ਖਰੀਦੀਆਂ ਅਤੇ ਸ਼ਬਦ-ਸਭਿਆਚਾਰ ਨੂੰ ਪ੍ਰਫ਼ੁਲਤ ਕੀਤਾ। ਇਸ
ਮੇਲੇ ਦੌਰਾਨ ਵਿਦਿਆਰਥੀਆਂ ਨੇ ਇਤਿਹਾਸਕ ਮਿਊਜ਼ਿਮ ਦੇ ਵੀ ਦਰਸ਼ਨ ਕੀਤੇ। ਜਿੱਥੇ ਦੇਸ਼ ਦੀ
ਆਜ਼ਾਦੀ ਦੀ ਲਹਿਰ ਵਿਚ ਸ਼ਹੀਦ ਹੋਏ ਅਤੇ ਸਜ਼ਾਯਾਫ਼ਤਾ ਦੇਸ਼ ਭਗਤਾਂ ਦੀ ਤਸਵੀਰਾਂ ਦੀ
ਪ੍ਰਦਰਸ਼ਨੀ ਕੀਤੀ ਗਈ ਸੀ।ਵੱਖ-ਵੱਖ ਕਲਾਕਾਰਾਂ ਨੇ ਆਪਣੀਆਂ ਪ੍ਰਦਰਸ਼ਨੀਆਂ ਰਾਹੀਂ ਸਮਾਜਕ
ਸੁਨੇਹੇ ਦਿੱਤੇ। ਵਿਦਿਆਰਥੀਆਂ ਨੇ ਪੂਰਨ ਉਤਸ਼ਾਹ ਨਾਲ ਇਸ ਸਜੀਵ ਪਰਿਵੇਸ਼ ਨੂੰ ਆਤਮਸਾਤ
ਕੀਤਾ।ਇਹ ਵਿਦਿਅਕ ਟੂਰ ਡਾ. ਹਰਪ੍ਰੀਤ ਸਿੰਘ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ ਅਤੇ
ਐਚ.ਓ.ਡੀ. ਹਿਊਮੈਨੀਟੀਜ਼), ਡਾ. ਅਨੀਤਾ ਰਾਣੀ (ਸਹਾਇਕ ਪ੍ਰੋਫ਼ੈਸਰ, ਪੰਜਾਬੀ ਵਿਭਾਗ) ,ਡਾ.
ਹਰਦੇਵ ਕੌਰ (ਸਹਾਇਕ ਪ੍ਰੋਫ਼ੈਸਰ, ਇਤਿਹਾਸ ਵਿਭਾਗ) ਅਤੇ ਬਲਜਿੰਦਰ ਸਿੰਘ (ਸਹਾਇਕ
ਪ੍ਰੋਫ਼ੈਸਰ) ਦੀ ਨਿਗਾਰਨੀ ਵਿਚ ਸਫ਼ਲਤਾਪੂਰਵਕ ਸੰਪਨ ਹੋਇਆ।